::INDIAN ::WEEKLY PUNJABI AND HINDI NEWSPAPER FROM CHANDIGARH
 
   

04/01/2010

ਦੱਖਣੀ ਅਫ੍ਰੀਕੀ ਰਾਸ਼ਟਰਪਤੀ ਪੰਜਵਾਂ ਵਿਆਹ ਕਰਨਗੇ

ਡਰਬਨ, 4 ਜਨਵਰੀ : ਦੱਖਣੀ ਅਫ੍ਰੀਕਾ ਦੇ ਰਾਸ਼ਟਰਪਤੀ ਜੈਕਬ ਜੁਮਾ ਗ੍ਰਾਮੀਣ ਕਵਾਜੁਲੂ ਨਟਾਲ ਰਾਜ ਵਿੱਚ ਸਥਿਤ ਆਪਣੇ ਪਿੰਡ ਨਕਾਂਡਲਾ ਵਿੱਚ ਅੱਜ ਆਪਣੀ ਪੰਜਵੀਂ ਪਤਨੀ ਥੋਬੇਕਿਲ ਸਟੇਸੀ ਮਾਭਿਜਾ ਦੇ ਨਾਲ ਫਿਰ ਤੋਂ ਵਿਆਹ ਕਰਨਗੇ। ਦੱਖਣੀ ਅਫ੍ਰੀਕੀ ਕਾਨੂੰਨ ਦੇ ਅਧੀਨ ਜੁਮਾ ਮਾਭਿਜਾ ਵਿੱਚ ਵਿਆਹ ਕਰ ਚੁੱਕੇ ਹਨ। ਅੱਜ ਦਾ ਸਮਾਰੋਹ ਸਿਰਫ ਰਵਾਇਤੀ ਹੋਵੇਗਾ। ਇਹ ਸਮਾਰੋਹ ਇੱਕ ਹਫਤੇ ਤੱਕ ਚਲੱਗੇ।
ਜੁਮਾ ਆਪਣੀ ਪੰਜਵੀਂ ਪਤਨੀ ਦੀ ਪਹਿਚਾਣ ਜੁਲੂ ਦੇ ਕਬਾਇਲੀ

ਸਰਦਾਰਾਂ ਅਤੇ ਆਪਣੇ ਸੰਬੰਧੀਆਂ ਨਾਲ ਕਰਾਉਣਗੇ। ਖਬਰਾਂ ਨਾਲ ਇਹ ਵੀ ਸੰਕੇਤ ਮਿਲਦਾ ਹੈ ਕਿ ਜੁਮਾ ਦੀ ਇੱਕ ਹੋਰ ਪਤਨੀ ਗਲੋਰੀਆ ਬੋਨਗੀ ਨਗਮਾ, ਜੁਮਾ ਪਰਿਵਾਰ ਲਈ ਪਿਛਲੇ ਹਫਤੇ ਇੱਕ ਰਵਾਇਤੀ ਤੋਹਫਾ ਲੈ ਕੇ ਆਈ ਸੀ। ਇਹ ਜੁਲੂ ਰਵਾਇਤ ਦੇ ਅਨੁਕੂਲ ਤੋਹਫਾ ਸੀ। ਇਸ ਨਾਲ ‘ਲੋਬੋਲਾ’ ਦਾ ਸੰਕੇਤ ਮਿਲਿਆ ਹੈ ਜੋ ਇੱਕ ਤਰ੍ਹਾਂ ਦਾ ਦਹੇਜ ਹੈ। ਇਸ ਤੋਂ ਬਾਅਦ ਹੀ ਇਸ ਰਵਾਇਤੀ ਵਿਆਹ ਦਾ ਰਸਤਾ ਸਾਫ ਹੋਇਆ ਹੈ। ਨਗਮਾ ਜੋਹਾਨਸਬਰਗ ਵਿੱਚ ਇੱਕ ਵੱਡੀ ਆਈ ਸੀ ਟੀ ਕੰਪਨੀ ਵਿੱਚ ਕੰਮ ਕਰਦੀ ਹੈ ਅਤੇ ਜੁਮਾ ਤੋਂ ਉਨ੍ਹਾਂ ਦਾ ਇੱਕ ਬੇਟਾ ਹੈ।


No Comments »

No comments yet.

RSS feed for comments on this post. TrackBack URL

Leave a comment



 

HOME | PUNJAB NEWS | INDIA NEWS | WORLD NEWS | SPORTS NEWS | CULTURE NEWS | ARTICLES | WEEKLY | CONTACT US

Archive |  Videos |  Photos |  Advertising |  Directory | 

Copyright © 2009 onlineIndian.net. All rights reserved.