ਭੂਸ਼ਨ ਸੂਦ
ਫਤਿਹਗੜ ਸਾਹਿਬ ਜ਼ਿਲੇ ਨਾਲ ਸਬੰਧਤ ਤੇਜਵੀਰ ਕੌਰ ਗਡਹੇੜਾ, ਜਿਸਨੇ ਛੋਟੀ ਉਮਰ ਵਿੱਚ ਹੀ ਸ਼ਾਨਦਾਰ ਮੱਲਾਂ ਮਾਰਕੇ ਆਪਣੇ ਮਾਪਿਆਂ ਅਤੇ ਇਸ ਜ਼ਿਲੇ ਦਾ ਨਾਮ ਰੋਸਨ ਕੀਤਾ ਹੈ, ਜਿਸਦਾ ਜਨਮ 25 ਸਤੰਬਰ 1982 ਨੂੰ ਪਿੰਡ ਗਡਹੇੜਾ ਵਿਚ ਸੁਖਵਿੰਦਰ ਸਿੰਘ ਦੇ ਘਰ ਮਾਤਾ ਸਵਰਨਜੀਤ ਕੌਰ ਦੀ ਕੁਖੋ ਹੋਇਆ। ਇਸਦੇ ਦਾਦਾ ਅਵਤਾਰ ਸਿੰਘ ਵਲੋਂ ਪਿੰਡ ਅਨੰਦਪੁਰ ਕਲੌੜ ਵਿਚ ਚਲਾਏ ਜਾ ਰਹੇ ਸਕੂਲ ਵਿਚ ਇਸਨੇ ਪ੍ਰਾਇਮਰੀ ਤੱਕ ਵਿਦਿਆ ਹਾਸਲ ਕੀਤੀ, ਜਿਸ ਉਪਰੰਤ ਸਿਸੂ ਨਿਕੇਤਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ ਤੋਂ ਮੈਟ੍ਰਿਕ 1998 ਵਿਚ 75 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਾਸ ਕੀਤੀ, ਚੰਡੀਗੜ ਦੇ ਸੈਕਟਰ 18 ਦੇ ਸੀਨੀਅਰ ਸੈਕੰਡਰੀ ਸਕੂਲ ਤੋਂ ਜਮਾਂ ਦੋ ਪਾਸ ਕਰਨ ਉਪਰੰਤ 2000 ਵਿਚ ਬੀ.ਫਾਰਮੈਸ਼ੀ ਵਿਚ ਬੰਗਲੌਰ ਦਾਖਲਾ ਲੈ ਲਿਆ ਜਿਸ ਦੌਰਾਨ ਸੇਂਟ ਜੋਹਨਸ ਫਾਰਮੈਸੀ ਕਾਲਜ ਵਿਚੋ 2004 ਵਿਚ ਪਹਿਲਾ ਸਥਾਨ ਹਾਸਲ ਕੀਤਾ
ਅਤੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਨਾਮ ਦਰਜ ਕਰਵਾ ਦਿਤਾ, ਜਿਸ ਉਪਰੰਤ ਜੁਲਾਈ 2006 ਤੱਕ ਦੁਆਬਾ ਕਾਲਜ ਆਫ਼ ਫਾਰਮੈਂਸੀ ਖਰੜ ਵਿਚ ਬਤੌਰ ਲੈਕਚਰਾਰ ਸੇਵਾ ਨਿਭਾਈ ਅਤੇ ਅਗਸਤ 2006 ਵਿਚ ਐਮ.ਫਾਰਮੈਸੀ ਕਰਨ ਲਈ ਬਾਬਾ ਅਜੀਤ ਸਿੰਘ, ਜੁਝਾਂਰ ਸਿੰਘ ਮੌਮੋਰੀਅਲ ਕਾਲਜ਼ ਆਫ਼ ਫਾਰਮੈਸ਼ੀ ਬੇਲਾ ਵਿਚ ਦਾਖਲਾ ਲੈ ਲਿਆ ਅਤੇ 2008 ਵਿਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਪ੍ਰੀਖਿਆ ਵਿਚ 78 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਹਾਸਲ ਕੀਤਾ, ਮੌਜੂਦਾ ਸਮੇਂ ਇਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀ ਬਤੌਰ ਲੈਕਚਰਾਰ ਮੈਡੀਕਲ ਕਾਲਜ਼ ਪਟਿਆਲਾ ਵਿਚ ਸੇਵਾ ਨਿਭਾ ਰਹੇ ਹਨ। ਆਉਣ ਵਾਲੇ ਸਮੇ ਬਾਰੇ ਉਸਦਾ ਕਹਿਣਾ ਹੈ ਕਿ ਉਹ ਇਸ ਖੇਤਰ ਵਿਚ ਹੋਰ ਵਧੇਰੇ ਸਖਤ ਮਹਿਨਤ ਕਰਕੇ ਰਿਸਰਚ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦੀ ਹੈ। ਫਾਰਮਾਸੳਇਟਕਲ ਸਾਇੰਸਜ ਅਤੇ ਡਰੱਗ ਰਿਸਰਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ 3 ਮਾਰਚ ਤੋ 5 ਮਾਰਚ 2009 ਤੱਕ ਕਰਵਾਈ ਨੈਸਨਲ ਕਾਨਫੰਰਸ ਵਿਚ ਇਸਨੇ ਪੋਸਟਰ ਪਰੇਜੇਟੇਸ਼ਨ ਮੁਕਾਬਲਿਆ ਵਿਚ ਪਹਿਲਾ ਸਥਾਨ ਹਾਸਲ ਕੀਤਾ। ਫਾਰਮੈਸ਼ੀ ਖੋਜ਼ ਵਿਚ ਇਸ ਦੀਆਂ ਸਾਨਦਾਰ ਸੇਵਾਵਾਂ ਬਦਲੇ ਇਸਦੇ ਦੋ ਆਰਟੀਕਲ ਛੱਪ ਚੁਕੇ ਹਨ।
