::INDIAN ::WEEKLY PUNJABI AND HINDI NEWSPAPER FROM CHANDIGARH
 
   

03/01/2010

‘‘ਛੱਡ ਚੰਨ ਮੱਖਣੇ ਨਾਰਾਜ਼ਗੀਆਂ, ਲਗ ਜਾ ਗਲ਼ੇ..

ਭਾਈ ਸੱਜਣੋਂ ਇੰਡੀਅਨ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ -ਲੱਖ ਮੁਬਾਰਕਾਂ
ਇੰਡੀਅਨ ਤੜਕਾ
 

ਭਾਈ ਸੱਜਣੋਂ ਇੰਡੀਅਨ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ -ਲੱਖ ਮੁਬਾਰਕਾਂ! ਭਾਈ ਸੱਜਣੋਂ ਮੁਬਾਰਕਾਂ ਕਹਿਣ ਲੱਗਿਆਂ ਇੰਡੀਅਨ ਨੇ ਕੋਈ ਭੇਦ ਭਾਵ ਨਹੀਂ ਰੱਖਿਆ, ਇਸ ਕਰਕੇ ਤੁਸੀਂ ਵੀ ਗੁੱਸੇ ਗਿਲੇ ਭੁਲਾ ਕੇ ਮੁਬਾਰਕਾਂ ਪ੍ਰਵਾਨ ਕਰਲੋ। ਇੰਡੀਅਨ ਨਵੇਂ ਸਾਲ ਦੇ ਮੌਕੇ ਤੇ ਸਾਰਿਆਂ ਨਰਾਜ਼ ਮਿੱਤਰਾਂ ਨੂੰ ਗਲ ਲੱਗ ਮਿਲਣਾਂ ਚਾਹੂੰਦੈ।ਰਾਜ ਕਾਕੜੇ ਦਾ ਲਿਖਿਆ ਤੇ ਪ੍ਰੀਤ ਬਰਾੜ ਅਤੇ ਮਿਸ ਪੂਜਾ ਦਾ ਗਾਇਆ ਗੀਤ ਸੁਣ ਕੇ ਇੰਡੀਅਨ ਰਹਿ ਨੀ ਸਕਿਆ, ਆਪਾ ਖੋ ਬੈਠਿਆ ਏ।ਉ¤ਤੋਂ-ਉ¤ਤੋਂ ਆਕੜ ਐ, ਅੰਦਰੋਂ ਹਿੱਲਿਆ ਪਿਐ। ਆਪਣਿਆਂ ਦੇ ਗਲ ਲੱਗਣਾਂ ਚਾਹੁੰਦੈ। ਤੁਸੀਂ ਵੀ ਕਾਹਨੂੰ ਜਿੱਦ ਕਰੀਂ ਬੈਠੇ ਓਂ ਆ ਜੋ. ਆ ਜੋ. ਲੰਘੇ ਆਓ, ਇੰਡੀਅਨ ਤਾਂ ਮੋਹ ਦੀਆਂ ਮੰਮਟੀਆਂ ਤੇ ਘੀ ਦੇ ਦੀਵੇ ਬਾਲ਼ੀਂ ਬੈਠੈੇ।
ਪ੍ਰੀਤ ਬਰਾੜ ਸੁਣ ਲੋ ਗੀਤ’ਚ ਕਹਿੰਦਾ ਕੀ ਐ,

    ‘‘ਛੱਡ ਚੰਨ ਮੱਖਣੇ ਨਰਾਜ਼ਗੀਆਂ,
     ਨੀਂ ਲੱਗ ਜਾ ਗਲ਼ੇ,
          ਨੈਣ ਤੇਰੇ ਬੋਤਲਾਂ ਸ਼ਰਾਬ ਦੀਆਂ,
         ਨੀਂ ਲੱਗ ਜਾ ਗਲ਼ੇ..ੂ
ਭਾਈ ਸੱਜਣੋਂ ਪ੍ਰੀਤ ਬਰਾੜ ਦਾ ਗੀਤ ਸੁਣਕੇ ਘਰ ਦੀ ਕੱਢੀ ਸ਼ਰਾਬ ਦੀ ਯਾਦ ਆ ਰਹੀ ਐ ਤੇ ਸੱਜਣੋਂ ਸ਼ਰਾਬ ਦੀਆਂ ਬੋਤਲਾਂ ਵਰਗੇ ਥੋਡੇ ਨੈਣਾਂ ਨਾਲ਼ ਨੈਣ ਮਿਲਾਉਣ ਨੂੰ ਦਿਲ ਕਰ ਰਿਹਾ ਏ।
ਥੋਡੇ ਮਨ ‘ਚ ਕੀ ਐ?ਇੰਡੀਅਨ ਨੂੰ ਵੀ ਪਤੈ। ਮਿਸ ਪੂਜਾ ਤੁਹਾਡੀ ਹੀ ਤਾਂ ਗੱਲ ਕਰ ਰਹੀ ਐ,
   ‘‘ਗਾਲ਼ੋ ਗਾਲ਼ੀ ਹੁੰਦਾ ਰਵੇਂ ਤੂੰ ਮੱਖਣਾਂ,
   ਬੋਲਿਆ ਨਾ ਕਦੇ ਸਿੱਧੇ ਮੂੰਹ ਮੱਖਣਾਂ।
   ਮੈਂ ਦਿਨੇ ਲੱਗਾਂ ਜ਼ਹਿਰ,
   ਰਾਤੀਂ ਫੜਦਾ ਏਂ ਪੈਰ।
   ਤੇਰੇ ਨਾਲ਼ ਇਹੋ ਇਤਰਾਜ਼ਗੀਆਂ,
   ਹੱਟ ਜਾ ਪਰੇ,
  ਅੱਗ ਲਾਵਾਂ ਬੋਤਲਾਂ ਸ਼ਰਾਬ ਦੀਆਂ,
  ਵੇ ਹੱਟ ਜਾ ਪਰੇ…ੂ
ਤੁਸੀਂ ਵੀ ਸੱਚੇ ਓਂ.! ਜਦੋਂ ਲੋੜ ਐ ਇੰਡੀਅਨ ਵੀ ਥੋਡੇ ਵੱਲ ਨੂੰ ਈ ਭੱਜਦੈ। ਝੱਲਿਓ..! ਥੋਡੇ ਬਿਨਾਂ ਇੰਡੀਅਨ ਦਾ ਹੈ ਵੀ ਕੌਣ .? ਜੇ ਥੋਡੇ ਕੋਲ਼ ਨਹੀਂ ਆਵੇਗਾ, ਤਾਂ ਫਿਰ ਜਾਵੇਗਾ ਕਿੱਥੇ?
ਸੱਜਣੋਂ.! ਥੋਡੀਆਂ ਇਤਰਾਜਗੀਆਂ ਸਿਰ ਮੱਥੇ, ਨਵਾਂ ਸਾਲ ਐ, ਪਿਛਲੀਆਂ ਭੁੱਲ ਕੇ ਆਓ ਗਲ਼ ਨੂੰ ਲਗ ਜਾਓ। ਪ੍ਰੀਤ ਬਰਾੜ ਇੰਡੀਅਨ ਦੇ ਦਿਲ ਦੀ ਗੱਲ ਕਹਿ ਰਿਹਾ ਏ,
          ‘‘ਤੂੰ ਵੀ ਜਾਣੇ
           ਦਿਲ ਦਾ ਨਾ ਮਾੜਾ ਜੱਟ ਨੀ,
     ਖਾਧੀ ਪੀਤੀ ਵਿੱਚ
     ਹੋ ਜੇ ਵੱਧ ਘੱਟ ਨੀ।
ਇਹ ਅਰਜ਼ਾਂ ਨੇ ਕਾਕੜੇ ਦੇ ਰਾਜ ਦੀਆਂ,
     ਲੱਗ ਜਾ ਗਲ਼ੇ..ੂ
ਇੰਡੀਅਨ ਤੁਹਾਡੇ ਜਜ਼ਬਾਤਾਂ ਨੂੰ ਸਮਝਦੈ ਸੱਜਣੋਂ..! ਪੂਜਾ ਕਹਿੰਦੀ ਐ,
        ‘‘ ਕੀਤੀਆਂ ਨਾ ਜੱਟਾ ਤੂੰ ਲਿਹਾਜਗੀਆਂ,
         ਵੇ ਹੱਟ ਜਾ ਪਰੇੂ
ਸੱਜਣੋਂ..! ਤੁਸੀਂ ਬਖਸ਼ਣਹਾਰ ਬਣ ਜੋ.! ਤੇ ਵਾਧੇ ਘਾਟੇ ਭੁੱਲ ਜਾਓ, ਨਵੇਂ ਸਾਲ ਦੀਆਂ ਮੁਬਾਰਕਾਂ ਮੰਨੋਂ ਤੇ.
         ‘‘ ਲੱਗਜੋ ਗਲ਼ੇੂ

ਬਾਪੂ ਪਟਿਆਲੇ ਵਾਲਾ


No Comments »

No comments yet.

RSS feed for comments on this post. TrackBack URL

Leave a comment



 

HOME | PUNJAB NEWS | INDIA NEWS | WORLD NEWS | SPORTS NEWS | CULTURE NEWS | ARTICLES | WEEKLY | CONTACT US

Archive |  Videos |  Photos |  Advertising |  Directory | 

Copyright © 2009 onlineIndian.net. All rights reserved.