ਰਾਬਿੰਦਰ ਸਿੰਘ ਰੱਬੀ
ਮਸਲਾ ਬੜਾ ਗੁੰਝਲਮਈ ਹੈ , ਲੇਖਕ ਕਲਪਦੈ ਕਿ ਉਸਦੀ ਕੋਈ ਕਿਤਾਬ ਪੜ੍ਹਦਾ ਨਹੀਂ , ਪਾਠਕ ਦਾ ਗਿਲਾ ਕਿ ਇੰਨੇ ਪੈਸੇ ਲਾ ਕੇ ਕਿਤਾਬ ਚੋਂ ਮਿਲਦਾ ਹੀ ਕੱਖ ਨਹੀਂ । ਪ੍ਰਕਾਸਕ ਦੀ ਰਾਏ ਹੈ ਕਿ ਲੇਖਕ ਨੂੰ ਛਪਣ ਦੀ ਹੋੜ ਚ ਬਹੁਤ ਕੁੱਝ ਕੱਚਾ ਪੱਕਾ ਛਪੀ ਜਾ ਰਿਹੈ । ਹੁਣ ਇਸ ਦਾ ਹੱਲ ਕੀ ਹੋਵੇ ? ਕੀ ਛਪੇ? ਕੀ ਨਾ ਛਪੇ? ਪਾਠਕ ਨੁੰ ਕਿਵੇਂ ਪਤਾ ਲੱਗੇ ਕਿ ਫਲਾਂ ਕਿਤਾਬ ਉਸ ਦੇ ਮਤਲਬ ਦੀ ਹੈ ਵੀ ਕਿ ਨਹੀਂ । ਹਰ ਕਿਤਾਬ ਪਾਠਕ ਵੀ ਕਿਉਂ ਪੜ੍ਹੇ ਅਤੇ ਕਿਵੇਂ ਪੜ੍ਹੇ ? ਬਜਾਰ ਚ ਬੁੱਕਾਂ ਦੇ ਬੁੱਕ ਕਿਤਾਬਾਂ ਦੇ ਸੁੱਟ ਕੇ ਵੀ ਲੇਖਕ ਦੀ ਕੋਈ ਪਛਾਣ ਨਹੀਂ ਬਣਦੀ । ਹਰ ਰੋਜ ਨਵੀਂ ਤੋਂ ਨਵੀਂ ਕਿਤਾਬ ਆ ਰਹੀ ਹੈ। ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਵੀ ਲੇਖਕ ਦੇ ਤੌਰ ਤੇ ਨਾਮ ਬਣ ਜਾਵੇ। ਅਗਲਾ ਆਪਣਾ ਕੱਚ ਘਰੜ ਖਰੜਾ ਲੈ ਕੇ ਪ੍ਰਕਾਸਕ ਦੇ ਦਰ ਜਾ ਵੱਜਦਾ ਹੈ। ਪ੍ਰਕਾਸਕ ਨੇ ਤਾਂ ਆਪਣੀ ਦੁਕਾਨਦਾਰੀ ਚਲਾਉਣੀ ਹੈ, ਉਹ ਕਿਉਂ ਨਾਂਹ ਕਰੇਗਾ ? ਬੱਸ, ਹੋ ਗਈ ਸਾਹਿਤ ਸੇਵਾ। ਹਰ ਮੈਗਜੀਨ , ਅਖਬਾਰ ਨੇ ਵੀ ਸਫੇ ਕਾਲੇ ਕਰਨੇ ਹਨ। ਉਨ੍ਹਾਂ ਨੇ ਵੀ ਕੁੱਝ ਨਾ ਕੁੱਝ ਛਾਪਣਾ ਹੀ ਹੈ । ਚਲੋ, ਬਣ ਗਿਆ ਲੇਖਕ ਦਾ ਨਾਂ। ਹੁਣ ਲੇਖਕ ਕਿਤਾਬ ਰਲੀਜ ਕਰਾਵੇ। ਪੇਪਰ ਪੜ੍ਹਾਵੇ। ਅਖਬਾਰਾਂ ਚ ਰਿਵੀਊ ਲਿਖਾਵੇ। ਮੁਫਤੋ – ਮੁਫਤੀ ਵੰਡੇ । ਅਗਲਾ ਚਾਹੇ ਪੜ੍ਹੇ ਚਾਹੇ ਨਾ। ਆਪਾਂ ਨੇ ਤਾਂ ਸਾਹਿਤ ਦੀ
ਸੇਵਾ ਕਰ ਦਿੱਤੀ। ਨਾ ਕਦੇ ਆਪ ਕਦੇ ਚੱਜ ਦਾ ਸਾਹਿਤ ਪੜ੍ਹਿਆ ਅਤੇ ਨਾ ਹੀ ਕਦੇ ਉਹੋ ਜਿਹਾ ਸਾਹਿਤ ਪਾਠਕ ਦੀ ਝੋਲੀ ਚ ਪਾਉਂਣ ਦਾ ਜਤਨ ਕੀਤਾ।
ਕਿਤਾਬਾਂ ਅੱਜ ਵੀ ਪੜ੍ਹੀਆਂ ਜਾਂਦੀਆਂ ਹਨ। ਲੋਕ ਅੱਜ ਵੀ ਚੰਗੀ ਕਿਤਾਬ ਲਈ ਤਾਂਘਦੇ ਹਨ। ਸੂਫੀ ਸਾਹਿਤ , ਵਾਰਿਸ ਦੀ ਹੀਰ , ਸਾਹ ਮੁਹੰਮਦ ਦਾ ਜੰਗਨਾਮਾ ਅਤੇ ਮੱਧ ਕਾਲ ਦਾ ਕਿੰਨਾ ਹੀ ਸਾਹਿਤ ਬਿਨਾ ਕਿਸੇ ਸਿਫਾਰਸ ਦੇ ਛਾਪਿਆ ਜਾ ਰਿਹਾ ਹੈ। ਗਿਆਨੀ ਗੁਰਦਿੱਤ ਸਿੰਘ ਦੀ ਮੇਰਾ ਪਿੰਡ ਦੀ ਅੱਜ ਵੀ ਮੰਗ ਹੈ। ਪ੍ਰੋ ਮੋਹਨ ਸਿੰਘ ਦੀ ਸਾਵੇ ਪੱਤਰ ਨੂੰ ਅੱਜ ਵੀ ਪਾਠਕ ਵਾਰ – ਵਾਰ ਪੜ੍ਹਨਾ ਚਾਹੁੰਦਾ ਹੈ। ਤਕਰਸੀਲ ਸਾਹਿਤ ਢੇਰਾਂ ਦਾ ਢੇਰ ਛਪ ਰਿਹਾ ਹੈ ਅਤੇ ਉਸੇ ਹਿਸਾਬ ਨਾਲ ਵਿਕ ਵੀ ਰਿਹਾ ਹੈ। ਸਿਵ ਦੀ ਲੂਣਾ ਪੰਜਾਬੀ ਸਾਹਿਤ ਚ ਰਚੀ ਪਈ ਹੈ। ਗਦਰੀ ਬਾਬਿਆਂ ਦੇ ਮੇਲੇ ਤੇ ਦੇਖੋ , ਕਿਤਾਬਾਂ ਲੋਕ ਕਿੰਝ ਖਰੀਦਦੇ ਹਨ। ਮਜਦੂਰ ਦਿਵਸ ਤੇ ਮਣਾਂ – ਮੂੰਹੀਂ ਕਿਤਾਬ ਵਿਕਦੀ ਹੈ। ਪੁਸਤਕ ਮੇਲਿਆਂ ਚ ਲੋਕ ਹੁੰਮ ਹੁਮਾ ਕੇ ਕਿਤਾਬਾਂ ਖਰੀਦਦੇ ਦੇਖੇ ਜਾ ਸਕਦੇ ਹਨ। ਫੇਰ ਪਾਠਕ ਤੇ ਇਹ ਦੋਸ ਲਾਉਣਾ ਕਿ ਉਹ ਕਿਤਾਬ ਨਹੀਂ ਪੜ੍ਹਦਾ ਜਾਂ ਇਹ ਕਹਿਣਾ ਕਿ ਪੰਜਾਬੀ ਲੋਕ ਕਿਤਾਬ ਨਹੀਂ ਪੜ੍ਹਦੇ , ਬਿਲਕੁੱਲ ਨਿਰਾਰਥਕ ਹੈ। ਕਿਤਾਬ ਪੜ੍ਹੀ ਜਾ ਰਹੀ ਹੈ ਬਸਰਤੇ ਕਿ ਉਹ ਪੜ੍ਹਨ ਯੋਗ ਹੋਵੇ। ਨਾਨਕ ਸਿੰਘ ਦੇ ਨਾਵਲ, ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਨੁੂੰ ਪੰਜਾਬੀ ਲੋਕਾਂ ਨੇ ਪੂਰਾ ਸਨਮਾਨ ਦਿੱਤਾ ਹੈ। ਜੋ ਵੀ ਗੱਲ ਲੋਕਾਈ ਦੇ ਹਿੱਤ ਦੀ ਹੋਵੇਗੀ, ਕੋਈ ਨਵੀਂ ਗੱਲ ਕਰੀ ਜਾਵੇਗੀ , ਕਿਸੇ ਨਵੇਂ ਦ੍ਰਿਸਟੀਕੋਣ ਤੋਂ ਕੀਤੀ ਗੱਲ ਹਰ ਕੋਈ ਸੁਣਨਾ ਚਾਹੇਗਾ। ਗੱਲ ਕਹਿਣ ਦਾ ਚੱਜ ਹੋਣਾ ਜਰੁੂਰੀ ਹੈ। ਗੱਡਿਆਂ ਦੇ ਗੱਡੇ ਲਿਖੀ ਜਾਣ ਨਾਲ ਤੇ ਗੱਡਿਆਂ ਦੇ ਗੱਡੇ ਛਾਪੀ ਜਾਣ ਨਾਲ ਸਾਹਿਤ ਦੀ ਸੇਵਾ ਨਹੀਂ ਹੋਣੀ । ਰਸੂਲ ਹਮਜਾਤੋਵ ਨੇ ਮੇਰਾ ਦਾਗਿਸਤਾਨ ਲਿਖ ਕੇ ਹੀ ਨਾਮਣਾ ਖੱਟ ਲਿਆ ਸੀ । ਉਸ ਨੁੰ ਗੱਡੇ ਲਿਖਣ ਦੀ ਲੋੜ ਨਹੀਂ ਪਈ। ਇਸ ਲਈ ਕਿਤਾਬ ਛਪਵਾਉਣ ਤੋਂ ਪਹਿਲਾਂ ਜਾਂ ਕੁੱਝ ਵੀ ਲਿਖਣ ਤੋਂ ਪਹਿਲਾਂ ਭੂਸਨ ਦੀ ਕਿਤਾਬ ਸਿਰਜਣਧਾਰਾ ਜਰੂਰ ਪੜ੍ਹਨੀ ਚਾਹੀਦੀ ਹੈ। ਹੋ ਸਕਦੈ ਇਸੇ ਬਹਾਨੇ ਸਾਹਿਤ ਦਾ ਕੁੱਝ ਭਲਾ ਹੋ ਜਾਵੇ।
610/3। ਦਸਮੇਸ ਕਲੋਨੀ
ਮੋਰਿੰਡਾ
9417600517

rabbi vir g tusin great hhhhhhhhhhhoooooooooooooooooooooooooooooooooooooooooooooo
Comment by pt salh — 14/01/2010 @ 3:52 PM
Respected Editor g,
fateh parvaan karo.
Rabinder Rabbi g is lekh layee vadhai de patar han, shayad punjabi sahit te taras kha ke hi ohna apni koi kitaab nahin chhapwai.
Comment by Dharminder bhangoo — 30/01/2010 @ 1:40 AM