::INDIAN ::WEEKLY PUNJABI AND HINDI NEWSPAPER FROM CHANDIGARH
 
   

03/01/2010

ਨਾਨਕਸ਼ਾਹੀ ਕੈਲੰਡਰ ’ਚ ਸੋਧ ਨੂੰ ਹਰੀ ਝੰਡੀ

Graphic1

ਅੰਮ੍ਰਿਤਸਰ, 3 ਜਨਵਰੀ :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਵੱਲੋਂ ਬਹੁਸੰਮਤੀ ਨਾਲ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਨੂੰ ਪ੍ਰਵਾਨਗੀ ਦੇਣ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਈ ਹੁਣ ਸੋਧਾਂ ਵਾਲਾ ਨਾਨਕਸ਼ਾਹੀ ਕੈਲੰਡਰ ਨਵੇਂ ਸਿਰਿਓਂ ਲਾਗੂ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ। ਅੱਜ ਇੱਥੇ ਗੁਰੂ ਨਾਨਕ ਨਿਵਾਸ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮਹੱਤਵਪੂਰਨ ਮੀਟਿੰਗ ਵਿੱਚ ਕਾਰਜਕਾਲ ਦੇ ਤਿੰਨ ਮੈਂਬਰਾਂ ਵੱਲੋਂ ਜਬਰਦਸਤ ਵਿਰੋਧ ਅਤੇ ਮੀਟਿੰਗ ਦਾ ਬਾਈਕਾਟ ਕਰਨ ਦੇ ਬਾਵਜੂਦ ਅਕਾਲੀ ਦਲ (ਬਾਦਲ) ਦੀ ਸੱਤਾਧਾਰੀ ਪਾਰਟੀ ਜਿਸ ਦਾ ਸ਼੍ਰੋਮਣੀ ਕਮੇਟੀ ’ਤ ੇਵੀ ਕਬਜ਼ਾ ਹੈ, ਸੋਧਾਂ ਨੂੰ ਬਹੁ-ਸੰਮਤੀ ਨਾਲ ਪਾਸ ਕਰ ਦਿੱਤਾ। ਵਿਰੋਧ ਕਰਨ ਵਾਲੇ  ਕਾਰਜਕਾਰਨੀ ਦੇ ਤਿੰਨ ਮੈਂਬਰਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ੍ਰ. ਸੁਖਦੇਵ ਸਿੰਘ ਭੌਰ, ਸ੍ਰ. ਕਰਨੈਲ ਸਿੰਘ ਪੰਜੋਲੀ ਅਤੇ ਬੀਬੀ ਰਵਿੰਦਰ ਕੌਰ ਸ਼ਾਮਲ ਹਨ। ਮੀਟਿੰਗ ਉਪਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ

ਸੋਧਾਂ ਸੰਬੰਧੀ ਖਰੜਾ ਕਾਰਜਕਾਰਨੀ ਕੋਲ ਆਇਆ ਸੀ, ਉਸ ਨੂੰ ਮੈਂਬਰਾਂ ਦੀ ਬਹੁਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ ਹੈ। ਇੱਕ ਸਵਾਲ ਦੇ ਜਵਾਬ ਵਿੱਚ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਵੱਲੋਂ ਘੇਰਾਓ ਦੀ ਧਮਕੀ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਗੁੱਸੇ ਭਰੇ ਲਹਿਜ਼ੇ ਵਿੱਚ ਕਿਹਾ ਕਿ ਇਹ ਧਿਰਾਂ ਕਾਂਗਰਸ ਦੀਆਂ ਏਜੰਟ ਹਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਕਾਂਗਰਸ ਦਾ ਐਲਾਨੀਆ ਅਤੇ ਸਭ ਤੋਂ ਵੱਡਾ ਏਜੰਟ ਹੈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਦੋ ਤਖਤਾਂ ਦੇ ਸਿੰਘ ਸਾਹਿਬਾਨ ਵੀ ਸੋਧਾਂ ਦੇ ਹੱਕ ਵਿੱਚ ਹਨ, ਪਰ ਪੰਜਾਂ ਤਖਤਾਂ ਨੇ ਇਕੱਠੇ ਹੋ ਕੇ ਜੋ ਕੌਮ ਲਈ ਫੈਸਲਾ ਕਰਨਾ ਹੈ, ਉਹ ਸੋਧਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਹਨ, ਸੋਧਾਂ ਦਾ ਵਿਰੋਧ ਕਰਨ ਵਾਲੇ ਅਕਾਲ ਤਖਤ ਸਾਹਿਬ ਦੇ ਵਿਰੋਧੀ ਹਨ। ਸੋਧਾਂ ਅਨੁਸਾਰ ਹੁਣ 12 ਸੰਗਰਾਂਦਾ ਹੀ ਬਿਕਰਮੀ ਸੰਮਤ ਅਨੁਸਾਰ ਮਨਾਈਆਂ ਜਾਣਗੀਆਂ। ਗੁਰੂ ਸਾਹਿਬਾਨ ਨਾਲ ਸੰਬੰਧਤ ਕੁਝ ਗੁਰਪੁਰਬ ਦੀਆਂ ਤਰੀਕਾਂ ਵਿੱਚ ਵੀ ਤਬਦੀਲੀ ਹੋਵੇਗੀ।  ਦੂਜੇ ਪਾਸੇ ਸਿੱਖ ਚਿੰਤਕਾਂ ਦਾ ਕਹਿਣਾ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਮਾਮਲੇ ਵਿੱਚ ਕੌਮ ਵਿੱਚ ਇੱਕਸੁਰਤਾ ਨਹੀਂ ਬਣ ਸਕੀ। ਕਾਰਜਕਾਰਨੀ ਵੱਲੋਂ ਸੋਧਾਂ ਨੂੰ ਪ੍ਰਵਾਨਗੀ ਨਾਲ ਵਿਰੋਧੀ ਧਿਰਾਂ ਨਵੀਂ ਰਣਨੀਤੀ ਵਿੱਚ ਲੱਗ ਗਈਆਂ ਹਨ। ਭੌਰ ਅਤੇ ਪੰਜੋਲੀ ਦੀ ਬਗਾਵਤ ਅਤੇ ਇੱਕ ਸਿੰਘ ਸਾਹਿਬ ਵੱਲੋਂ ਸਹਿਮਤ ਨਾ ਹੋਣਾ ਭਵਿੱਖ ਦੀ ਰਾਜਨੀਤੀ ਬਾਰੇ ਕਈ ਤਰ੍ਹਾਂ ਦੀ ਚਰਚਾ ਸ਼ੁਰੂ ਹੋ ਗਈ ਹੈ।  ਨਾਨਕਸ਼ਾਹੀ ਕੈਲੰਡਰ ਦੇ ਮਤੇ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੰਗਰਾਦਾਂ ਦਾ ਫੈਸਲਾ ਕਰਨ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤੇ ਆਦੇਸ਼ਾਂ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਸਥਾਨਕ ਨਾਨਕ ਨਿਵਾਸ ਦੇ ਇੱਕਤਰਤਾ ਹਾਲ ਵਿੱਚ ਗੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚੱ ਅੰਤਿੰ੍ਰਗ ਕਮੇਟੀ ਨੇ ਬੀਤੇ ਦਿਨੀਂ ਨਾਨਕਸ਼ਾਹੀ ਕੈਲੰਡਰ ਸੰਬੰਧੀ ਕੈਲੰਡਰ ਦੇ ਹਮਾਇਤੀਆਂ, ਵੱਖਰਾ ਦ੍ਰਿਸ਼ਟੀਕੋਣ ਰੱਖਣ ਵਾਲਿਆਂ ਅਤੇ ਕੈਲੰਡਰ ਤੇ ਇਤਿਹਾਸ ਦੇ ਮਾਹਰ ਵਿਦਵਾਨਾਂ ਦੇ ਵਿਚਾਰ ਸੁਣਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅਤੇ ਸੰਤ ਸਮਾਜ ਦੇ ਪ੍ਰਧਾਨ ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਗੁਰਪੁਰਬਾਂ ਤੇ ਸੰਗਰਾਂਦਾਂ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਰਿਪੋਰਟ ਦੀ ਪ੍ਰੋੜ੍ਹਤਾ ਕੀਤੀ ਹੈ। ਅੱਜ ਦੀ ਬੈਠਕ ਵਿੱਚ ਸ੍ਰ. ਰਘੂਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸ੍ਰ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ੍ਰ ਸੁਖਦੇਵ ਸਿੰਘ ਭੌਰ ਜਨਰਲ ਸਕੱਤਰ,  ਸ੍ਰ. ਸੁਰਜੀਤ ਸਿੰਘ ਗੜ੍ਹੀ, ਬੀਬੀ ਭਜਨ ਕੌਰ ਡੋਗਰਾਂਵਾਲਾ, ਸ੍ਰ. ਨਿਰਮੈਲ ਸਿੰਘ ਜੌਲਾਂ ਕਲਾਂ, ਸ੍ਰ. ਕਰਨੈਲ ਸਿੰਘ ਪੰਜੋਲੀ, ਸ੍ਰ. ਮਹੋਨ ਸਿੰਘ ਬੰਗੀ, ਸ੍ਰ. ਗੁਰਬਚਨ ਸਿੰਘ ਕਰਮੂਵਾਲਾ, ਬੀਬੀ ਰਵਿੰਦਰ ਕੌਰ ਤੇ ਸ੍ਰ. ਸੂਬਾ ਸਿੰਘ ਡੱਬਵਾਲਾ, ਸਕੱਤਰ ਸ੍ਰ. ਦਲਮੇਘ ਸਿੰਘ ਖਟੜਾ ਤੇ ਸ੍ਰ. ਜੋਗਿੰਦਰ ਸਿੰਘ ਅਦਲੀਵਾਲ, ਐਡੀ. ਸਕੱਤਰ ਸ੍ਰ. ਰੂਪ ਸਿੰਘ, ਮੀਤ ਸਕੱਤਰ ਸ੍ਰ. ਮਨਜੀਤ ਸਿੰਘ, ਸ੍ਰ. ਕੁਲਦੀਪ ਸਿੰਘ ਬਾਵਾ ਤੇ ਪਲਬਲੀਸਿਟੀ ਵਿਭਾਗ ਦੇ ਇੰਚਾਰਜ ਰਾਮ ਸਿੰਘ ਨੇ ਵੀ ਸ਼ਮੂਲੀਅਤ ਕੀਤੀ।


3 Comments »

  1. Wrong decision Nanak Shahi Calender is more scientific because it is based on Solar system .Govt.of India also follow Christian calander which is based on solar system All leaders including RSS celebrtae their birth days on Christian calender S.Avtar Singh Makkar is wrong that Sikh scholars has supported the changes .Sri Akal Takhat should call meeting of 11 scholars including Dr Balwant Singh Dhillon and Dr Bajwa from Guru Nanak Dev University who recommended Nanakshahi calender for the consideration of changes .After due discussion then any change should be done It is wrong that who oppose changes are Congress agents Makkar has no aguement so he says these words Badal is a agent of RSS and Mr Makkar is his servant Simmilarly Akal Thakhat Jathedar is a servarnt of Makkar and is doing what ever Makkar dictates.In this news even general secretary of SGPC Sardar Bhaur opposed the amendments Do these 3 persons are Conress agents? So Sri Akal Takhat should come above the influence of Badal and should take scholarly decision .Nanak Shahi calender is not world wide accepted even Punjab and Centr Govt has accepted and put Gurpurbs according to Nanak Shahi calnder

    Comment by Dr Charanjit Singh Gumtala — 04/01/2010 @ 1:44 AM

  2. Any Changes in Nanak Shahi Calender is Wrong. S. Avtar Singh Makkar is wrong in this place. Who is Agent of which Political Pary they know about him-self very much. We oppose the decision taken by SGPC.

    Comment by Amarjit Singh — 04/01/2010 @ 7:57 AM

  3. Any Changes in Nanak Shahi Calender is Wrong. S. Avtar Singh Makkar is wrong in this place. Who is Agent of which Political Pary they all are know about him-self very much. We oppose the decision taken by SGPC.

    Comment by Amarjit Singh — 04/01/2010 @ 7:58 AM

RSS feed for comments on this post. TrackBack URL

Leave a comment



 

HOME | PUNJAB NEWS | INDIA NEWS | WORLD NEWS | SPORTS NEWS | CULTURE NEWS | ARTICLES | WEEKLY | CONTACT US

Archive |  Videos |  Photos |  Advertising |  Directory | 

Copyright © 2009 onlineIndian.net. All rights reserved.