ਵਾਸ਼ਿੰਗਟਨ, 4 ਜਨਵਰੀ : ਅਮਰੀਕਾ ਦੀ ਪਹਿਲੀ ਮਹਿਲਾ ਮਿਸ਼ੇਲ ਓਬਾਮਾ ਨੂੰ ਚਿਪੈਂਜੀ ਦੇ ਰੂਪ ਵਿੱਚ ਪੇਸ਼ ਕਰਨ ਵਾਲਾ ਇੱਕ ਰੇਖਾਚਿਤਰ ਇੱਕ ਵਾਰ ਫਿਰ ਇੰਟਰਨੈਟ ਤੇ ਹੈ। ਦੋ ਮਹੀਨੇ ਪਹਿਲਾਂ ਜਦੋਂ ਇਹ ਰੇਖਾਚਿਤਰ ਨੈਟ ਤੇ ਪਾਇਆ ਗਿਆ ਸੀ ਤਾਂ ਇਸ ਨੂੰ ਨਸਲਵਾਦੀ ਕਰਾਰ ਦਿੱਤਾ ਗਿਆ ਸੀ ਅਤੇ ਕਾਫੀ ਵਿਵਾਦ ਹੋਇਆ ਸੀ। ਗੂਗਲ ਪਿਕਚਰ ਸਰਚ ਇੰਜਨ ਤੇ ਮਿਸ਼ੇਲ ਓਬਾਮਾ ਲਿਖਣ ਤੇ ਜੋ ਨਤੀਜੇ ਆਉਂਦੇ ਹਨ ਊਹਨਾਂ ਵਿੱਚ ਟਾਪ ਤੇ ਮਿਸ਼ੇਲ ਦਾ ਰੇਖਾਚਿਤਰ ਹੈ। ਮੀਡੀਆ ਦੀਆਂ ਖਬਰਾਂ ਦੇ ਅਨੁਸਾਰ, ਇਸ ਰੇਖਾ ਚਿਤਰ
ਦੇ ਨਸਲਵਾਦੀ ਹੋਣ ਦੀ ਸ਼ਿਕਾਇਤ ਦੇ ਬਾਵਜੂਦ ਅਮਰੀਕੀ ਇੰਟਰਨੈਟ ਮਾਹਿਰ ਨੇ ਇਸ ਨੂੰ ਆਪਣੇ ਪਿਕਚਰ ਸਰਚ ਦੀ ਸੂਚੀ ਤੋਂ ਹਟਾਉਣ ਤੋਂ ਇਹ ਕਹਿੰਦੇ ਹੋਏ ਇਨਕਾਰ ਕਰ ਦਿੱਤਾ ਕਿ ਇਹ ਉਸ ਦੀ ਬੋਲਣ ਦੀ ਆਜਾਦੀ ਲਈ ਵਚਨਬਧਤਾ ਹੈ।
ਪਿਛਲੇ ਸਾਲ ਨਵੰਬਰ ਨੂੰ ਇਹ ਰੇਖਾ ਚਿੱਤਰ ਗੂਗਲ ਦੇ ਬਲਾਗਰ ਹਾਟ ਗਰਲਸ ਵਿੱਚ ਪਾਇਆ ਗਿਆ ਸੀ ਅਤੇ ਵਿਵਾਦ ਤੋਂ ਬਾਅਦ ਇਸ ਨੂੰ ਹਟਾ ਲਿਆ ਗਿਆ ਸੀ। ਉਦੋਂ ਗੂਗਲ ਦੇ ਬੁਲਾਰੇ ਨੇ ਦੱਸਿਆ ਕਿ ਇਹ ਜਾਣਬੁੱਝ ਕੇ ਨਹੀਂ ਕੀਤਾ ਗਿਆ ਸੀ।
